ਵਤਨ ਦਾ ਪਿਆਰ
A essay by Puran Singh

( ੧੦੧ )
ਵਤਨ ਦਾ ਪਿਆਰ
ਕਿਸੀ ਕਿਸਮ ਦਾ ਕੋਈ ਪਿਆਰ ਜੀਵਨ ਦਾ ਸਥਾਈ। ਭਾਵ ਨਹੀਂ ਹੋ ਸਕਦਾ, ਜਦ ਤਕ ਆਦਮੀ ਜੀਵਨ ਦੀਆਂ ਡੂੰਘੀਆਂ ਤੈਹਾਂ ਦਾ ਨਿਵਾਸੀ ਨਾ ਹੋਵੇ। ਸਿਤਹ ਉੱਪਰ ਹਾਸਾ ਖੇਡਾਂ ਕਰਨ ਵਾਲੇ ਤੇ ਪਸ਼ੂਆਂ ਵਾਂਗ ਆਪਣਾ ਜੀਵਨ ਆਪਣੀ ਪੇਟ ਪੂਜਾ ਤੇ ਆਪਣੇ ਸਵਾਦ ਖਾਤਰ ਦੂਜਿਆਂ ਨੂੰ ਤੰਗ ਕਰਣ
ਵਾਲੇ ਸਤਾਨ ਵਾਲੇ ਤਾਂ ਉਸ ਮਰਮੀ ਦਰਦ ਦਾ ਜਿਹੜਾ
ਜੀਵਨ ਦੀ ਸਭ ਥੀਂ ਡੂੰਘੀ ਤੈਹ ਵਿਚ ਹੈ, ਹਾਂ ਉਸ ਜੀ-ਪੀੜਾ ਦਾ ਸੁਖ ਲੈ ਨਹੀਂ ਸਕਦੇ। ਤੇ ਜਦਤਕ ਜੀਵਨ ਦੇ ਦਰਦ ਤਕ ਕੋਈ ਬੰਦਾ ਨਾ ਅੱਪੜੇ, ਉਹ ਕੋਈ ਆਦਰਸ਼ ਕਾਇਮ ਨਹੀਂ ਕਰ ਸੱਕਦਾ, ਨਾ ਆਪਣੇ ਅਮਲ ਸਿੱਧੇ ਕਰ ਸੱਕਦਾ ਹੈ, ਨਾ ਪਿਆਰ ਦੇ ਰਸ ਨੂੰ ਮਾਣ ਸੱਕਦਾ ਹੈ ॥
ਵਤਨ ਦੇ ਪਿਆਰ ਦਾ ਮੁੱਢ ਆਪਣੇ ਘਰ,ਮਾਂ,ਭੈਣ, ਤੇ ਆਪਣੇ ਬੱਚਿਆਂ ਦੀ ਮਾਂ ਦਾ ਗੁਹੜਾ, ਸਾਦਾ, ਪਰ ਅਸ-ਗਾਹ ਜਿਹਾ ਖਸਮਾਨਾ ਹੈ। ਇਸ ਮੁੰਢ ਵਤਨ ਦੇ ਪਿਆਰ ਦਾ ਬ੍ਰਿਛ ਉਪਜਦਾ ਹੈ, ਜੋ ਜੜ੍ਹ ਹੀ ਨਾ ਹੋਵੇ ਉਥੇ ਜਿੰਦਗੀ ਦਾ ਫੈਲਾਓ ਕਿਸ ਤਰਾਂ ਹੋ ਸਕਦਾ ਹੈ ? ਤੇ ਘਰ ਦਾ ਡੂੰਘਾ ਪਿਆਰ ਉਨ੍ਹਾਂ ਲੋਕਾਂ ਵਿੱਚ ਪੈਨਹੀਂ ਸੱਕਦਾ, ਜਿਨ੍ਹਾਂ ਨੇ ਇਹ ਵਿਦਯਾ ਪੜ੍ਹੀ ਹੋਵੇ, ਕਿ ਪੰਜ ਇੰਦ੍ਰੀਆਂ ਦਾ ਜੀਵਨ ਹੀ ਇਕਦੁਖ
( ੧੦੨ )
ਰੂਪ ਹੈ ਘਰ ਦਾ ਤਿਆਗ ਹੀ ਆਦਸ਼ ਹੈ ਤੇ ਇਸ ਦੇਖਦੀ ਨਿਵਿ 1 ਰਤੀ ਵਿੱਚ ਹੀ ਕਲਿਆਣ ਹੈ। ਜਿਹੜੇ ਇਸ ਤਰਾਂ ਦੀ ਫਿਲਾ, ਸਫੀ ਦੇ ਸਿਖਾਏ ਮਜ਼ਬ ਦੇ ਅੱਡੇ ਚੜੇ ਉਨ੍ਹਾਂ ਨੂੰ ਘਰ ਦਾ ਮੋਹ, ਬਾਲ ਬੱਚੇ ਦਾ ਪਿਆਰ, ਮਾਂ ਭੈਣ, ਇਸਤੀ ਦਾ ਸਤਕਾਰ ਪਾਪ ਜਿਹੇ ਭਾਸਦੇ ਹਨ, ਹਿੰਦੁਸਤਾਨ ਦੇ ਸੰਨਯਾਸੀ ਤੇ ਸਾਧ ਵੈਰਾਗਤਆਗ ਦੀ ਤਾਲਮ ਦਦ ਇਸ ਜਾਤੈਨੂੰ ਸਕਾਰ ਕਰਦੇ ਅਰ ਸਿਖਾਂਦੇ ਆਏ, ਇਥੋਂ ਤਕ ਇਹ ਨਫਰਤ ਫੈਲੀ, ਕਿ ਗੁਰੂਨਾਨਕ ਸਾਹਿਬਜੀ ਨੂੰ ਇਸਦੇ ਬਰਖਿਲਾਫਜੰਗਕਰਨਾ ਪਿਆ,ਸਾਹਿਬ ਫਰਮਾਂਦੇ ਹਨ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥ ਭੰਡੁ ਮੁਆ ਭੰਡਿ ਭਾਲੀਐ ਭੰਡਿ ਹੋਵੈ ਬੰਧਾਨੁ॥ਸੋ ਕਿਉ ਮੰਦਾ| ਆਖੀਐ ਜਿਤੁ ਜੰਮਹਿ ਰਾਜਾਨ| ਘਰ ਦਾ ਜੀਵਨ ਤੇ ਵਤਨ ਦਾ ਪਿਆਰ ਇਸ ਜਾਤੀ ਦੇ ਬੇਹਦ ਸਤਕਾਰ ਤੇ ਪਿਆਰ ਦੇ ਬਿਨਾ ਜੀਦਾ ਨਹੀਂ ਹੋ ਸਕਦਾ | ਜਦ ਤਕ ਮਾਂ ਭੈਣ ਤੇ ਇਸਤੀ ਤੇ ਉਨਾਂ ਦੇ ਰਚੇ ਘਰ ਦੀ ਜੀਵਨ ਦਾ ਤੀਬ ਪਿਆਰ ਨਾ ਹੋਵੇ, ਵਤਨ ਦਾ ਪਿਆਰ ਸਥਿਰ ਹੋ ਨਹੀਂ ਸਕਦਾ। ਇਕ ਪਾਸੇ ਤਾਂ ਜੰਗ ਜੱਦਲ, ਲਾਲਚ ਤੇ ਮੁਲਕਗੀਰੀ ਦੇ ਅਤਿਆਚਾਰ ਕਰਨ ਦੇ ਸ਼ੋਕ ਵਿੱਚ ਕੀਤੇ ਜਾਂਦੇ ਹਨ । ਲੱਖਾਂ ਦੇ ਖੂਨ ਹੁੰਦੇ ਹਨ, ਜ਼ਾਲਮ ਜਰਵਾਣੇ ਜ਼ੁਲਮ ਤੇ ਜਬਰ ਕਰਦੇ ਹਨ, ਉਨ੍ਹਾਂ ਦਾ ਵੱਡਾ 4 ਅਹੰਕਾਰ ਇੰਨਾ ਹੁੰਦਾ ਹੈ, ਕਿ ਅਨੇਕ ਪਾਪ ਕ
( ੧੦੩ )
ਜ਼ੁਲਮ ਕਰਦੇ ਵੀ ਨਹੀਂ ਥੱਕਦਾ, ਇਸ ਵਾਸਤੇ ਯਾ ਤਾਂ ਕੁਛ ਮਨੁੱਖ ਦੇ ਸਮੂਹ ਇਸ ਕਰਕੇ ਗੋਲ ਇਕੱਠੇ ਹੋ ਜਾਂਦੇ ਹਨ fਕ ਇਕੱਠੇ ਮਿਲਕੇ ਮਾਰੀਏ ਤੇ ਖਾਈਏ,ਇਹ ਤਾਂ ਬਘਿਆੜਾਂ ਦਾ ਗੋਲ ਹੋਯਾ ਉਨਾਂ ਦਾ ਆਪੇ ਵਿੱਚ ਇਕੱਠਾ ਹੋ ਜਾਣਾ fਇਕ ਹੈਵਾਨੀ ਪੇਸ਼ਾ ਹੋਯਾ। ਇਹੋ ਜਹਿਆਂ ਜਰਵਾਣਿਆਂ ਦੀਆਂ ਕੌਮਾਂ ਦਾ ਆਪੋ ਵਿੱਚ ਸੁਲਹ ਕਰਨੀ ਤੇ ਏਕਤਾ ਕਰਨੀਕਿਸੀ ਤਰਾਂ ਸੋਹਣੀ ਚੀਜ ਨਹੀਂ, ਭਾਵ ਉਪਰ ਆਖਰਨਿਬੜੇ ਹਨ। ਪਰ ਜੇ ਬਘਿਆੜਾਂ ਦੇ ਸਾਹਮਣੇ ਨਿਰਬਲ ਮਾਂ ਭੈਣ, ਇਸਤੀ, ਬੱਚੇ ਖਤਰੇ ਵਿੱਚ ਹੋਣ ਤੇ ਉਸ ਵੇਲੇ ਵੇਦਾਂਤ ਦੀਆਂ ਗਿਆਨ ਅੱਖਾਂ ਖੋਹਲਕੇ ਅੱਖ ਮਟ ਲੈਣੀ ਕਿ ਇਹ ਸਭ ਮਥ ਹੈ,ਯਾਕ ਸੀ ਉੱਚ ਖਿਆਲ ਦੀ ਬਾਲ ਦੀ ਖਾਲ ਲਾਹ ਕੇ ਕਹਿਣਾ ਕਿ ਭਾਈ ਹੱਥ ਨਹੀਂ ਉਠਾਣਾ, ਆਪ ਮਰ ਜਾਓ ਇਨ੍ਹਾਂ ਮਸੂਮ ਜ਼ਿੰਦਗੀਆਂ ਨੂੰ ਮਾਰ ਦਿਓ ਪਰ ਬਘਿਆੜਾਂ ਦੇ ਗੋਲ ਉੱਪਰ ਹੱਥ ਨਹੀਂ ਉਠਾਣਾ ਹੈ, ਇਹ ਨਿਰੋਲ ਤੇ ਸੋਲਾਂਆਨੇ ਕਾਇਰਤਾ ਹੈ।ਜਿਸ ਤਰਾਂ ਮਲ ਕਰੀ ਤੇ ਸ ਖਾਣ ਦਾ ਲਾਲਚ ਬਘਿਆੜਾਂ ਨੂੰ ਇਕੱਠਾ ਕਰਦਾ ਹੈ, ਉਸੀ ਤਰਾਂ। ਇਹੋ ਜਿਹੇ ਬਿਪਤਾ ਦੇ ਵੇਲੇ ਮਨੁੱਖ ਦੇ ਸਮੂਹਾਂ ਨੂੰ ਆਪਣੇਵਤਨ ਦਾ ਪਿਆਰ ਇਕ ਮੱਠ ਕਰ ਦਿੰਦ ਹੈ ਤੇ ਜਿਹੜਾ ਕੰਮ , ਇਕ ਨਹੀਂ ਕਰ ਸਕਦਾ, ਉਹ ਸਭ ਮਿਲ ਕੇ ਸਾਧ ਲੈਂਦੇ ਹਨ। ਜਿਸ ਤਰਾਂ ਉਨ੍ਹਾਂ ਬਘਿਆੜਾਂ ਨੂੰ ਚਲਾਣ ਵਾਲੀ ਤਾਕਤ
( ੧੦੪ )
ਉਨ੍ਹਾਂ ਦੇ ਜ਼ੁਲਮ ਕਰਨ ਦੀ ਭੁੱਖ ਹੈ, ਤਿਵੇਂ ਇਨ੍ਹਾਂ ਨੂੰ ਚਲਾਣ, ਵਾਲੀ ਨਿਰੋਲ ਇਕ ਮਨੁੱਖੀ ਅਣਖ ਹੈ, ਜੋ ਆਪਣੇ ਬੇਆਸਰੇ ਪਰੀਵਾਰ ਨੂੰ ਆਸਰਾ ਦਿੰਦੀ ਹੈ ਤੇ ਉਨ੍ਹਾਂ ਦੇ ਡੂੰਘੇ॥ ਪਿਆਰ ਵਿੱਚ ਤੇ ਇਕ ਆਹਲਾ ਜੋਸ਼ ਵਿੱਚ ਆਪਣੀ ਜਾਨ ਉੱਪਰ ਖੇਡ ਜਾਂਦੀ ਹੈ। ਇਉਂ ਜਾਨ ਦੇ ਦੇਣਾ ਜਾਨ ਦੀ ਸਬ ਥੀਂ ਵੱਡੀ ਰਛਾ ਹੈ॥ ਪਰ ਕੀ ਜ਼ੁਲਮ ਕਰਨ ਦੀ ਭੁੱਖ ਵਾਸਤੇ ਜ਼ਾਲਮਾਂ ਦਾ ਇਕੱਠਾ ਹੋ ਦੁਜਿਆਂ ਦੇ ਮੁਲਕ ਤੇ ਘਰ ਸਾਂਭਣ ਤੇ ਲੁੱਟਣ ਦੇ ਰਾਜਸੀ ਇਕੱਠ, ਤੇ ਕੀ ਅੱਗੋਂ ਵਤਨ ਪਰ ਪਰਵਾਨੇ ਵਾਂਗ ਸ਼ਹੀਦ ਹੋ ਜਾਣ ਵਾਲੇ ਪਿਆਰ ਦੇ ਕੁੱਠੇ ਲੋਕੀ-ਦੋਵੇਂ ਤਦ ਹੀ ਮੁਮਕਿਨ ਹਨ-ਜਦ ਜੀਵਨ ਦੀਆਂ ਤੈਹਾਂ ਵਿੱਚ ਦੁਖ,ਦਰਦ ਦੀ ਅਸਲੀਅਤ ਵਿੱਚ ਕੋਈ ਰਹਿੰਦਾ ਹੋਵੇ, ਇਨਾਂ ਜ਼ਾਲਮਾਂ ਦੀਆਂ ਕੁੜੀਆਂ ਚਟਾਨ ਵਰਗੀਆਂ ਸ਼ਰਤਾਂ ਵੀ ਖੰਡਾ ਪਕੜ ਕੇ ਬੜੇ ਵਿਕਾਸ਼ ਵਿੱਚ ਆਉਂਦੀਆਂ ਹਨ, ਜੀਵਨ ਖੇਤ ਵਿੱਚ ਇਕ ਤਰਾਂ ਦੀ ਖੇਡ ਕਰਦੀਆਂ ਹਨ, ਦੁਖ ਸਹਿੰਦੀਆਂ ਹਨ, ਮੌਤ ਝਾਗਦੀਆਂ ਹਨ,ਸਭਕੁਛ ਆਪਣੇ ਸਿਰੜ ਉੱਪਰ ਵਾਰਦਿੰਦੀਆਂ ਹਨ,ਇਕ ਔਗਣ ਕਰਕੇ ਅਨੇਕ ਗੁਣਾਂ ਨੂੰ ਆਪਣੇ ਵਿੱਚ ਲਿਆਉਂਦੀਆਂ ਹਨ ਅਰ ਉਸਔਗਣ ਦਾ ਪਿੱਛਾ ਅਨੇਕ ਨੇਕੀਆਂ ਨੂੰ ਸਾਧ ਕੇ ਕਰੀ ਜਾਂਦੀਆਂ ਹਨ, ਉਨਾਂ ਦਾ ਵੀ ਇਸ ਕਰਕੇ ਇਕ ਪਾਸੇ ਦਾ ਮਨੁੱਖੀ ਆਚਰਣ ਪੈਦਾ ਹੋ ਜਾਂਦਾ ਹੈ, ਤੇ ਜੇਹੜ
