ਮਾਤ ਭੂਮੀ
A poem by Dhani Ram Chatrik

ਗ਼ਜ਼ਲ।
ਗ਼ੁਲਾਮ ਜਨਿਤਾ ਦੀ ਮਾਤ ਭੂਮੀ!
ਨਿਰਾਸ ਨ ਹੋ ਨ ਕੰਬ ਥਰ ਥਰ।
ਲਹੂ ਪਿਆ ਕੇ ਨ ਪਾਲ ਚਿੰਤਾ,
ਨ ਨੈਣ ਭਰ ਭਰ ਕੇ ਜੀ ਬੁਰਾ ਕਰ।
ਬਿਤਰਸ ਹੁੰਦੇ ਨੇ ਬੁੱਤ ਹਮੇਸ਼ਾਂ,
ਤੂੰ ਪੱਥਰਾਂ ਤੋਂ ਉਮੈਦ ਨ ਰਖ,
ਤੂੰ ਉਠ ਖੜੀ ਹੋ, ਇਰਾਦਾ ਕਰ ਕੇ,
ਤੇ ਆਪ ਬਣ ਕੇ ਵਿਖਾਲ ਬੁਤਗਰ।
ਤੂੰ ਜਿਸ ਸਤਾਰੇ ਦੀ ਲੋ ਨੂੰ ਤਰਸੇਂ,
ਓ ਚੜ੍ਹ ਚੁਕਾ ਹੈ ਬੜੇ ਚਿਰਾਂ ਦਾ,
